ਤਲਵੰਡੀ ਚੌਧਰੀਆਂ ਦਾ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ

ਲਾਲਾਂ ਵਾਲਾ ਪੀਰ ਤਲਵੰਡੀ ਚੌਧਰੀਆਂ ਦੇ ਸਲਾਨਾ ਜੋੜ ਮੇਲੇ ‘ਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਟੂਰਨਾਮੈਂਟ ਦਾ ਉਦਘਾਟਨ ਮੇਲੇ ਦੇ ਸਰਪਰਸਤ ਸਰਪੰਚ ਬਖਸ਼ੀਸ਼ ਸਿੰਘ, ਬਲਾਕ ਸੰਮਤੀ ਮੈਂਬਰ ਰਕੇਸ਼ ਕੁਮਾਰ ਰੌਕੀ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਕੀਤਾ ਕਬੱਡੀ ਫਾਈਨਲ ਮੁਕਾਬਲੇ ਵਿਚ ਲਾਲਾਂ ਵਾਲਾ ਪੀਰ ਕਬੱਡੀ ਕਲੱਬ ਨੇ ਨਿਊਜੀਲੈਂਡ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ ਜੇਤੂ ਟੀਮ ਨੂੰ ਇੱਕ ਲੱਖ ਦਾ ਪਹਿਲਾ ਇਨਾਮ ਜਸਵਿੰਦਰ ਸਿੰਘ ਨੰਢਾ ਯੂਐੱਸਏ ਅਤੇ ਲਖਵਿੰਦਰ ਸਿੰਘ ਨੰਢਾ ਫਰਾਂਸ ਵਲੋਂ ਦਿੱਤਾ ਗਿਆ। ਜਦਕਿ ਉਪ ਜੇਤੂ ਟੀਮ ਨੂੰ 80 ਹਜ਼ਾਰ ਦਾ ਇਨਾਮ ਤਰਲੋਚਨ ਸਿੰਘ ਨੰਢਾ ਯੂਐੱਸਏ ਰਣਜੀਤ ਸਿੰਘ ਨੰਢਾ ਉਰਫ ਰਾਣਾ ਵਲੋਂ ਦਿੱਤਾ ਗਿਆ ਦਵਿੰਦਰ ਸਿੰਘ ਓਠੀ ਅਤੇ ਹਰਜੀਤ ਸਿੰਘ ਵਲੋਂ ਬੈਸਟ ਰੇਡਰ ਅਤੇ ਜਾਫੀ ਦਾ ਮੋਰਟਸਾਈਕਲਾਂ ਨਾਲ ਸਨਮਾਨ ਕੀਤਾ ਗਿਆ ਵਾਲੀਵਾਲ ਦਾ ਫਾਈਨਲ ਮੁਕਾਬਲਾ ਤਲਵੰਡੀ ਚੌਧਰੀਆਂ ਅਤੇ ਮਹਿਮੂਦਪੁਰ ਬਟਾਲਾ ਵਿਚਕਾਰ ਹੋਇਆ ਇਨ੍ਹਾਂ ਟੀਮਾਂ ਨੂੰ ਅਸ਼ੀਰਵਾਦ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਤੇ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ, ਬਲਜੀਤ ਸਿੰਘ ਬੱਲੀ, ਪੱਪੂ ਸ਼ਾਹ, ਜੀਤ, ਸ਼ਾਮਾ, ਕੁਲਵਿੰਦਰ ਸੰਧੂ ਅਤੇ ਹੈਪੀ ਯੂਐੱਸਏ ਅਤੇ ਹੋਰ ਕਮੇਟੀ ਮੈਂਬਰਾਂ ਦਿੱਤਾ ਮੈਚ ਵਿਚ ਮਹਿਮੂਦ ਪੁਰ ਨੇ ਤਲਵੰਡੀ ਚੌਧਰੀਆਂ ਨੂੰ ਹਰਾ ਕੇ 40 ਹਜ਼ਾਰ ਦਾ ਪਹਿਲਾ ਇਨਾਮ ਹਾਸਲ ਕੀਤਾ ਕਬੱਡੀ ਪਿੰਡ ਪੱਧਰ ਵਿਚ ਤਲਵੰਡੀ ਚੌਧਰੀਆਂ ਨੇ ਮਹਿਮਦਵਾਲ ਨੂੰ ਸਕੱਸ਼ਤ ਦਿੱਤੀ ਅਤੇ 41 ਹਜ਼ਾਰ ਦਾ ਪਹਿਲਾ ਇਨਾਮ ਬਾਬਾ ਸੁਖਜੀਤ ਸਿੰਘ ਜੋਗੀ ਪ੍ਰਧਾਨ ਵਿਸ਼ਵ ਸੂਫ਼ੀ ਸੰਤ ਸਮਾਜ ਸੁਲਤਾਨਪੁਰ ਲੋਧੀ ਤੋਂ ਪ੍ਰਰਾਪਤ ਕੀਤਾ। ਉਪ ਜੇਤੂ ਟੀਮ ਨੂੰ ਜਸ਼ਨਪ੍ਰਰੀਤ ਸਿੰਘ ਭਲਵਾਨ ਜਗਜੀਤ ਰੈਸਲਿੰਗ ਅਕੈਡਮੀ ਵਰਿਆਣਾ (ਜਲੰਧਰ) ਵਲੋਂ ਦਿੱਤਾ ਗਿਆ ਇਸ ਮੌਕੇ ਬਾਬਾ ਸੁਖਜੀਤ ਸਿੰਘ ਜੋਗੀ ਵਲੋਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਬਾਗੀ ਪਰਮਜੀਤ ਪੁਰ ਨੂੰ 31 ਹਜ਼ਾਰ, ਵਾਲੀਵਾਲ ਦੇ ਰਾਸ਼ਟਰੀ ਖਿਡਾਰੀ ਜਗਦੀਪ ਲਾਹੌਰੀ ਉਰਫ ਸੁਮਨ ਨੂੰ 21 ਹਜ਼ਾਰ ਅਤੇ ਵੀਰਪਾਲ ਨੂੰ 11 ਹਜ਼ਾਰ ਨਾਲ ਸਨਮਾਨਿਤ ਕੀਤਾ ਸੁਖਦੇਵ ਲਾਲ ਅਤੇ ਮੱਖਣ ਪਾਲ ਵਲੋਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਮਨ ਸੁਨਿਆਰੇ ਦਾ ਇਕ ਲੱਖ ਅਤੇ ਜੱਬਾ ਥਿਆੜਾ ਕਬੱਡੀ ਪ੍ਰਮੋਟਰ ਪ੍ਰਵਾਸੀ ਭਾਰਤੀ ਵਲੋਂ ਜਾਵਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ ਇੰਦਰਜੀਤ ਸਿੰਘ ਜਰਮਨ ਕਬੱਡੀ ਪ੍ਰਮੋਟਰ ਵਲੋਂ ਬਲਕਰਨ ਸਿੰਘ ਪੰਜਗਰਾਈ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ 60 ਕਿਲੋਗ੍ਰਾਮ ਵਰਗ ਭਾਰ ਵਿਚ ਜੇਤੂ ਅਤੇ ਉਪ ਜੇਤੂ ਟੀਮ ਨੂੰ ਸਵ. ਰੇਸ਼ਮ ਚੌਧਰੀ ਦੇ ਪ੍ਰਵਾਰ ਵਲੋਂ ਇਨਾਮ ਦਿੱਤਾ ਗਿਆ ਰਕੇਸ਼ ਕੁਮਾਰ ਰੌਕੀ ਬਲਾਕ ਸੰਮਤੀ ਵਲੋਂ ਦਰਸ਼ਕਾਂ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ 24 ਸਾਈਕਲਾਂ ਦੇ ਕੂਪਨ ਕੱਢੇ ਗਏ ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਵਿਚ ਬਲਵਿੰਦਰ ਸਿੰਘ ਲੱਡੂ, ਮਨਜੀਤ ਸਿੰਘ ਮੈਂਬਰ, ਬਲਵਿੰਦਰ ਸਿੰਘ ਨੰਢਾ, ਅਜੈਬ ਸਿੰਘ ਜਰਮਨ, ਬਲਦੇਵ ਸਿੰਘ ਦੇਬੂ, ਬਿਕਰਮਜੀਤ ਸਿੰਘ ਬਿੱਕਾ, ਡਾ. ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਤੁੜ, ਅਮਰੀਕ ਭਾਰਜ, ਬਲਬੀਰ ਬਦੇਸਾ, ਮਨਦੀਪ ਮੋਨੂ ਅੰਤਰ ਰਾਸ਼ਟਰੀ ਕਬੱਡੀ ਕੋਚ, ਜਥੇਦਾਰ ਮਹਿੰਗਾ ਸਿੰਘ, ਜਗੀਰ ਸਿੰਘ ਲੰਬੜ, ਪ੍ਰਰੇਮ ਲਾਲ, ਭੂਸ਼ਨ ਬਿੱਲਾ, ਬੀਪੀਈਓ ਚਰਨਜੀਤ ਸਿੰਘ, ਰਣਜੀਤ ਸੋਢੀ, ਪਰਦੀਪ ਪਾਲ ਥਿੰਦ, ਨੰਬਰਦਾਰ ਜਗੀਰ ਸਿੰਘ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *